Journey

Lyrics

Journey

by Amrit Maan

Released: Unknown • 3 Views

ਮਹਿਫਿਲਾਂ ਚ ਬਹਿ ਕੇ ਗੱਪ ਮਾਰਦੇ ਨਹੀਂ ਜਿੱਤਣ ਆਏ ਆਂ ਅਸੀਂ ਹਾਰਦੇ ਨਹੀਂ ਇੱਕ ਗੱਲ ਸਾਡੇ ਬਾਰੇ ਸੁਣੀ ਹੋਣੀ ਐ ਬੇਬੇ ਦੇ ਆਂ ਪੁੱਤ ਕਿਸੇ ਨਾਰ ਦੇ ਨਹੀਂ ਇੱਕ ਜਿੰਮੇਵਾਰੀ ਮੇਰੀ ਦੂਰ ਕਰ ਗਏ ਲੋਕਾਂ ਨੂੰ ਵੀ ਆਪੇ ਮਜ਼ਬੂਰ ਕਰ ਗਏ ਮੇਰੇ ਬਾਰੇ ਨੈਗੇਟਿਵ ਬੋਲਦੇ ਸੀ ਜੋ ਬੋਲ ਬੋਲ ਮੈਨੂੰ ਮਸ਼ਹੂਰ ਕਰ ਗਏ ਹਰ ਮਾੜੇ ਟਾਈਮ ਲਈ ਸਕੀਮ ਰੱਖੀ ਐ ਲੌਬੀ ਵਿੱਚ ਬਹਿਣ ਨੂੰ ਕ੍ਰੀਮ ਰੱਖੀ ਐ ਰੱਖਿਆ ਨੀ ਆਸ਼ਕੀ ਤੇ ਜ਼ੋਰ ਜੱਟ ਨੇ ਰੱਖੀ ਆ ਤਾਂ ਜਿੰਮ ਦੀ ਰੂਟੀਨ ਰੱਖੀ ਐ ਹੋ ਹੱਕ ਦੀ ਮੈਂ ਖਾਵਾਂ ਚਾਹੇ ਥੋੜੀ ਹੀ ਹੋਵੇ ਫੇਰ ਭਾਵੇਂ ਜ਼ਹਿਰ ਦੀ ਉਹ ਪੁੜੀ ਹੀ ਹੋਵੇ ਐਂਡ ਤੱਕ ਕਰੂਗੀ ਪਿਆਰ ਮੇਰਾ ਜੋ ਜਿਹਦੇ ਬੱਚਾ ਹੋਇਆ ਮੇਰੇ ਕੁੜੀ ਹੀ ਹੋਵੇ ਸਿਰ ਉੱਤੇ ਹੱਥ ਸਦਾ ਰੱਖੀ ਮਾਲਕਾ ਮਾੜੇ ਕੰਮਾਂ ਕੋਲੋਂ ਮੈਨੂੰ ਡੱਕੀ ਮਾਲਕਾ ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ ਮੈਨੂੰ ਮੇਰੇ ਬਾਪੂ ਕੋਲ ਰੱਖੀ ਮਾਲਕਾ ਓਹ ਸਿਰ ਉੱਤੇ ਹੱਥ ਸਦਾ ਰੱਖੀ ਮਾਲਕਾ ਮਾੜੇ ਕੰਮਾਂ ਕੋਲੋਂ ਮੈਨੂੰ ਡੱਕੀ ਮਾਲਕਾ ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ ਮੈਨੂੰ ਮੇਰੇ ਬਾਪੂ ਕੋਲ ਰੱਖੀ ਮਾਲਕਾ ਚੱਲਦਾ ਕੈਨੇਡਾ ਕਹਿੰਦੇ ਗਾਣੇ ਮੁੰਡੇ ਦਾ ਸੁਣਿਆ ਗਰੁੱਪ ਸਟਰੋਂਗ ਮੁੰਡੇ ਦਾ ਕਿੰਗ ਸਾਈਜ਼ ਜ਼ਿੰਦਗੀ ਜਿਉਣ ਵਾਲੇ ਆਂ ਬਿਜ਼ਨੈਸ ਸੈੱਟ ਲਾਈਫ ਲੌਂਗ ਮੁੰਡੇ ਦਾ ਰਹਿੰਦੀ ਐ ਖ਼ਬਰ ਸਾਨੂੰ ਤੋੜਨ ਵਾਲੇ ਦੀ ਮਿਲੇ ਨਾ ਦਵਾਈ ਸਾਡੇ ਹੌਸਲੇ ਤੋੜਨ ਦੀ ਗੱਭਰੂ ਦੀ ਐੱਦਾਂ ਆ ਚੜ੍ਹਾਈ ਨਖਰੋ ਫਿਲਮਾਂ ਚ ਜਿਵੇਂ ਸੀ ਰਾਜੇਸ਼ ਖੰਨ੍ਹੇ ਦੀ ਓਹ ਟੱਪਿਆ ਤਾਂ ਹਾਲੇ ਮੁੰਡਾ 30 ਨੀ ਲੱਗਦਾ ਉਹਦਾ ਜੀ ਜੀ ਕਹਿਣ ਵਾਲਿਆਂ ਚ ਜੀ ਨਹੀਂ ਲੱਗਦਾ ਐਂਡ ਚ ਔਕਾਤ ਇੱਕੋ ਜਿੱਕੀ ਸਭ ਦੀ ਲੱਕੜ ਦਾ ਰੇਟ ਵੀ ਫਰੀ ਨਹੀਂ ਲੱਗਦਾ ਅੱਲੜਾਂ ਦਾ ਚੈਨ ਅਸੀਂ ਖੋਹ ਲੈਣੇ ਆਂ ਵੈਰੀ ਨੂੰ ਵਿਚਾਰਾਂ ਨਾਲ ਮੋਹ ਲੈਣੇ ਆਂ ਇੱਕ ਰਾਜ਼ ਬਿੱਲੋ ਤੈਨੂੰ ਕੱਲੀ ਨੂੰ ਪਤਾ ਏ ਬੇਬੇ ਯਾਦ ਆਉਂਦੀ ਓਦੋ ਰੋ ਲੈਣੇ ਆਂ ਕਦੇ ਆਲਿਆਂ ਦੇ ਪੱਲੇ ਦਿੰਦਾ ਹੀ ਹੋਊ ਬੋਲਦਾ ਜੋ ਮੰਦਾ ਓਹਦਾ ਮੰਦਾ ਹੀ ਹੋਊ ਰੱਬ ਨੇ ਅਮੀਰ ਨਾ ਗਰੀਬ ਦੇਖਣਾ ਚੰਗੇ ਦਾ ਅਖੀਰ ਵਿੱਚ ਚੰਗਾ ਹੀ ਹੋਊ