ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋਂ ਮੇਰੀ ਜ਼ਿੰਦਗੀ ’ਚ ਆਈ
ਸਤ੍ਰੰਗੀ ਪੀਂਘ ਦੇ ਵਾਂਗੂ
ਜ਼ਿੰਦਗੀ ’ਚ ਰੰਗ ਲੈ ਆਈ
ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋਂ ਮੇਰੀ ਜ਼ਿੰਦਗੀ ’ਚ ਆਈ
ਸਤ੍ਰੰਗੀ ਪੀਂਘ ਦੇ ਵਾਂਗੂ
ਜ਼ਿੰਦਗੀ ’ਚ ਰੰਗ ਲੈ ਆਈ
ਪਾਗਲ ਤੇਰਾ ਨਾਂ ਕਰਦਾ ਏ
ਧੁੱਪਾਂ ਵਿੱਚ ਛਾਂ ਕਰਦਾ ਏ
ਹਰ ਪਲ ਅਰਜ਼ਾਂ ਕਰਦਾ ਏ
ਦਿਲ ਏ ਮੇਰਾ
ਪਾਗਲ ਤੇਰਾ ਨਾਂ ਕਰਦਾ ਏ
ਧੁੱਪਾਂ ਵਿੱਚ ਛਾਂ ਕਰਦਾ ਏ
ਹਰ ਪਲ ਅਰਜ਼ਾਂ ਕਰਦਾ ਏ
ਦਿਲ ਏ ਮੇਰਾ
ਹਾਡਾਂ ਤੂੰ ਛੱਡ ਦੇ ਅੜੀਆਂ
ਦਿਲ ਵਿੱਚ ਨੇ ਰੀਝਾਂ ਬੜੀਆਂ
ਧਕ ਧਕ ਧਕ ਦਿਲ ਪਿਆ ਕਰਦਾ
ਸੌਣੀ ਜਦ ਲੱਗਦੀਆਂ ਝੜੀਆਂ
ਮਰਮਰੀ ਬਦਨ ਹੈ ਜਾਂ ਅਰਕ ਗੁਲਾਬ ਦਾ
ਪੂਰਾ ਜਹਾਨ ਹੋਇਆ ਆਸ਼ਿਕ਼ ਸ਼ਬਾਬ ਦਾ
ਮਰਮਰੀ ਬਦਨ ਹੈ ਜਾਂ ਅਰਕ ਗੁਲਾਬ ਦਾ
ਪੂਰਾ ਜਹਾਨ ਹੋਇਆ ਆਸ਼ਿਕ਼ ਸ਼ਬਾਬ ਦਾ
ਆ ਕੇ ਤੂੰ ਫਿਰ ਨਾ ਜਾਈਂ
ਲਾਈ ਏ ਤਾਂ ਤੋੜ ਨਿਭਾਈ
ਤੂੰ ਤੇ ਮੈਂ ਹੋਈਏ ਬਸ ਫਿਰ ਰੁਕ ਜੇ ਸਮਾਂ
ਪਾਗਲ ਤੇਰਾ ਨਾਂ ਕਰਦਾ ਏ
ਧੁੱਪਾਂ ਵਿੱਚ ਛਾਂ ਕਰਦਾ ਏ
ਹਰ ਪਲ ਅਰਜ਼ਾਂ ਕਰਦਾ ਏ
ਦਿਲ ਏ ਮੇਰਾ
ਤੈਨੂੰ ਰੱਬ ਨੇ ਬਣਾਇਆ ਪੂਰੀ
ਲਾ ਕੇ ਹਾਏ ਰੀਝ ਨੀ
ਕਿੰਨੇਆਂ ਦੀ ਬਣੀ ਦੀਵਾਲੀ
ਕਿੰਨੇਆਂ ਦੀ ਈਦ ਨੀ
ਰਾਤਾਂ ਨੂੰ ਜਾਗਦਾ ਰਹਿੰਦਾ
ਤੇਰਾ ਹਾਏ ਨਾਂ ਪਿਆ ਲੈਂਦਾ
ਜੇ ਤੂੰ ਮੇਰੀ ਨਾ ਹੋਈ ਹੋ ਜੂ ਫ਼ਨਾ
ਪਾਗਲ ਤੇਰਾ ਨਾਂ ਕਰਦਾ ਏ
ਧੁੱਪਾਂ ਵਿੱਚ ਛਾਂ ਕਰਦਾ ਏ
ਹਰ ਪਲ ਅਰਜ਼ਾਂ ਕਰਦਾ ਏ
ਦਿਲ ਏ ਮੇਰਾ
ਪਾਗਲ ਤੇਰਾ ਨਾਂ ਕਰਦਾ ਏ
ਧੁੱਪਾਂ ਵਿੱਚ ਛਾਂ ਕਰਦਾ ਏ
ਹਰ ਪਲ ਅਰਜ਼ਾਂ ਕਰਦਾ ਏ
ਦਿਲ ਏ ਮੇਰਾ