ਓ ਕਾਲੀ ਕਾਲੀ ਰਾਤ ਵਿੱਚ
ਜਾਗ ਜਾਗ ਕੇ ਨੀ ਤੈਨੂੰ
ਯਾਦ ਮੈਂ ਕਰਾਂ ਨੀ ਮੁਟਿਆਰੇ
ਓ ਅੰਬਰਾਂ ਦਾ ਚੰਨ ਮੈਨੂੰ
ਤੱਕਦਾ ਰਿਹਾ ਨੀ ਨਾਲੇ
ਟਿੱਚਰਾਂ ਕਰਣ ਮੈਨੂੰ ਤਾਰੇ
ਕਾਹਤੋਂ ਆਈ ਨਾ ਮਿਲਣ ਲਾ ਕੇ ਲਾਰੇ
ਓ ਕਾਲੀ ਕਾਲੀ ਰਾਤ ਵਿੱਚ
ਜਾਗ ਜਾਗ ਕੇ ਨੀ ਤੈਨੂੰ
ਯਾਦ ਮੈਂ ਕਰਾਂ ਨੀ ਮੁਟਿਆਰੇ
ਜੇਹੜਾ ਦਿੱਤਾ ਸੀ ਗੁਲਾਬ ਮੈਨੂੰ
ਲੱਗਦਾ ਖ਼ਰਾਬ ਮੈਨੂੰ
ਛੱਡੇ ਨਾ ਸ਼ਰਾਬ ਮੈਨੂੰ ਸੋਹਣੀਏ
ਆ ਨੀਂਦ ਦਿੱਤੀ ਚੱਕ ਮੇਰੀ
ਲੱਗਦੀ ਨਾ ਅੱਖ ਮੇਰੀ
ਹੋਰ ਕੀਵੀਂ ਮੈਂ ਰਹਾਂ ਸੋਹਣੀਏ
ਓ ਮਾਝੇ ਦਾ ਆ ਜੱਟ ਨੀ
ਤੂੰ ਭੁੱਲ ਗਈ ਝੱਟ ਬੱਟੀ
ਕਰ ਗਈ ਆ ਬੰਦ ਨੀ ਚੁਬਾਰੇ
ਓ ਕਾਹਤੋਂ ਆਈ ਨਾ ਮਿਲਣ ਲਾ ਕੇ ਲਾਰੇ
ਓ ਕਾਲੀ ਕਾਲੀ ਰਾਤ ਵਿੱਚ
ਜਾਗ ਜਾਗ ਕੇ ਨੀ ਤੈਨੂੰ
ਯਾਦ ਮੈਂ ਕਰਾਂ ਨੀ ਮੁਟਿਆਰੇ
ਪਾਇਆ ਤੇਰੇ ਨਾਲ ਪਿਆਰ
ਪੈ ਗਏ ਸਾਰਿਆਂ ਨਾਲ ਵੈਰ
ਹੁਣ ਲੱਗਦੀ ਨਾ ਖੈਰ ਮੈਨੂੰ ਸੋਹਣੀਏ
ਕਦੇ ਅੱਖੀਆਂ ਮਿਲਾਵੇ
ਕਦੇ ਅੱਖੀਆਂ ਚੁਰਾਵੇ
ਕਾਹਤੋਂ ਕਰਦੀ ਨੀ ਕੇਅਰ ਸੋਹਣੀਏ
ਓ ਤੇਰੇ ਪਿੱਛੇ ਜੱਟ ਹੁਣ
ਕੱਢ ਦੂੰਗਾ ਵੱਟ ਕਦੇ
ਆਈ ਪਿੰਡ ਸਾਡੇ ਨੀ ਤੂੰ ਨਾਰੇ
ਕਾਹਤੋਂ ਆਈ ਨਾ ਮਿਲਣ ਲਾ ਕੇ ਲਾਰੇ
ਓ ਕਾਲੀ ਕਾਲੀ ਰਾਤ ਵਿੱਚ
ਜਾਗ ਜਾਗ ਕੇ ਨੀ ਤੈਨੂੰ
ਯਾਦ ਮੈਂ ਕਰਾਂ ਨੀ ਮੁਟਿਆਰੇ