ਕਦੀ ਪਿਆਰ ਸਾਨੂੰ
ਕਦੀ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ
ਜਿਵੇਂ ਕਿ ਉਦੋਂ ਜਾਨ ਸ਼ੀਸ਼ੇ ਦੀ ਹੋ ਗਈ
ਸ਼ੀਸ਼ੇ ਦੀ ਹੋ ਗਈ
ਜਿਵੇਂ ਕਿ ਉਦੋਂ ਪੌਣ ਚੱਲਦੀ ਖੜੋ ਗਈ
ਚੱਲਦੀ ਖੜੋ ਗਈ
ਇਸ਼ਾਰੇ ਨਾ ਹੱਥ ਵੀ
ਇਸ਼ਾਰੇ ਨਾ ਹੱਥ ਵੀ ਹਿਲਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ
ਕਿ ਧੜਕਣ ਦਿਲਾਂ ਦੀ ਵਧੀ ਬੇਮੁਹਾਰੀ
ਵਧੀ ਬੇਮੁਹਾਰੀ
ਕਿ ਹੋਸ਼ੋ-ਹਵਾਸਾਂ ਨੇ ਲਾਈ ਉਡਾਰੀ
ਲਾਈ ਉਡਾਰੀ
ਮਗਰ ਹਾਲ ਫਿਰ ਵੀ
ਮਗਰ ਹਾਲ ਫਿਰ ਵੀ ਸੁਣਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ
ਉਹਨਾਂ ਦੇਖਿਆ ਸੀ ਜਦੋਂ ਨੇੜੇ ਆ ਕੇ
ਜਦੋਂ ਨੇੜੇ ਆ ਕੇ
ਜੀ ਦੱਸੀਏ ਕੀ ਗੁਜ਼ਰੀ ਸੀ ਨਜ਼ਰਾਂ ਮਿਲਾ ਕੇ
ਨਜ਼ਰਾਂ ਮਿਲਾ ਕੇ
ਫਿਰ ਅੱਖੀਆਂ ਨੂੰ ਇਸ਼ਕ
ਫਿਰ ਅੱਖੀਆਂ ਨੂੰ ਇਸ਼ਕ ਛੁਪਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ
ਕਿ ਜਿਸ ਥਾਂ ਖੜੇ ਸੀ ਉਹਦਾ ਨਾਂ ਵੀ ਭੁੱਲਿਆ
ਉਹਦਾ ਨਾਂ ਵੀ ਭੁੱਲਿਆ
ਹਾਂ “ਸਰਤਾਜ” ਸਾਨੂੰ ਮੁਕਾਵਣ ਤੇ ਤੁੱਲਿਆ
ਮੁਕਾਵਣ ਤੇ ਤੁੱਲਿਆ
ਕਿਹਾ ਗਾਉਣ ਨੂੰ
ਕਿਹਾ ਗਾਉਣ ਨੂੰ ਸਾਨੂੰ ਗਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ, ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ