ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਉਹਨੇ ਆਉਣਾ ਜਦੋਂ ਆਉਣਾ
ਐਵੇਂ ਹੌਕਾ ਨਹੀਂ ਭਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਜਦੋਂ ਚੇਤਾ ਆਇਆ ਚੇਤ ਨੂੰ ਤਾਂ ਸੂਰਜ ਨੂੰ ਦੱਸੀਂ
ਹਵਾ ਫੁੱਲਾਂ ਨੂੰ ਹਸਾਉ, ਤੂੰ ਵੀ ਨਾਲ ਨਾਲ ਹੱਸੀਂ
ਕੋਸੀ ਆਸਾਂ ਵਾਲੀ ਧੁੱਪ ਨੂੰ ਵੀ ਮੁੱਠੀਆਂ ‘ਚ ਕੱਸੀਂ
ਲੰਬੀ ਯਾਦਾਂ ਵਾਲੀ ਰਾਤ ‘ਚ ਐਦਾ ਨਹੀਂ ਠਹਿਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਯਾਦ ਆਉਣੀਆਂ ਜ਼ਿਆਦਾ ਵੇਖੀ ਅੱਥਰੂਆਂ ਵਿਚ ਗੱਲਾਂ
ਚਿੱਤ ਕਰੂਗਾ ਕਿ ਕੁੰਜਾਂ ਨਾਲ ਦੂਰ ਉੱਡ ਚੱਲਾਂ
ਜਾ ਕੇ ਬੱਦਲਾਂ ਦੇ ਨੇੜੇ ਕੋਈ ਸੁੰਨੀ ਜਗ੍ਹਾ ਮੱਲਾਂ
ਸੋਹੀ ਸ਼ਾਮ ਨੂੰ ਸੁਣਾਵੀਂ ਕਿਸ्सा ਖ਼ਵਾਬਾਂ ਦੀ ਪਰੀ ਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੜਾ ਹੁੰਦਾ ਏ ਫਰੇਬੀ ਜਿਹਾ ਫੱਗਣ ਮਹੀਨਾ
ਦੇਖੀਂ ਰੀਝਾਂ ਵਾਲੀ ਮੁੰਦਰੀ ‘ਚੋਂ ਡਿੱਗੇ ਨਾ ਨਗੀਨਾ
ਇਸੇ ਰੁੱਤ ਵਿਚ ਰੁੱਸਦੀ ਜਾਨ ਮੰਨਦੀ ਸਕੀਨਾ
ਰੱਖੀ ਸਾਂਭ ਕੇ ਨਿਸ਼ਾਨੀ ਉਹਦਾ ਕੱਪੜਾ ਜ਼ਰੀ ਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਇੱਕ ਸਾਵਣ ਵਾਲੀ ਰੁੱਤ ਦਾ ਤਾਂ ਕੋਈ ਨਹੀਂ ਇਲਾਜ
ਹੁੰਦੇ ਸ਼ਾਇਰਾਨਾ ਇਸੇ ਰੁੱਤੇ ਪਿਆਰਾਂ ਦੇ ਮਿਜ਼ਾਜ
ਤਾਂਹੀਓਂ ਇਸ਼ਕ਼ ਨੂੰ ਲਫ਼ਜ਼ਾਂ ‘ਚ ਭਰੇ ਸਰਤਾਜ
ਉਦੋਂ ਪਾਣੀ ਦੇ ਕਾਗ਼ਜ਼ਾਂ ‘ਤੇ ਜਜ਼ਬੇ ਧਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ
ਉਹਨੇ ਆਉਣਾ ਜਦੋਂ ਆਉਣਾ
ਐਵੇਂ ਹੌਕਾ ਨਹੀਂ ਭਰੀਦਾ
ਬੁਲਬੁਲ ਕਹਿ ਗਈ ਸੀ
ਮੌਸਮਾਂ ਦਾ ਪਿੱਛਾ ਨਹੀਂ ਕਰੀਦਾ