ਦਾਲ ਦਿਲਾਂ ਦੇ ਦਰਦਿਆਂ ਵੇਖ ਲੈ ਵੇ
ਦੂਣੇ ਦੁੱਖਾਂ ਨਾਲ ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਾਤ ਵਾਲੇ
ਉਹੀ ਹਿਜਰ ਦੇ ਲੰਬੂ ਮੰਗਾਉਣ ਲੱਗੇ
ਹੋ ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਚੋਟੀ ਛੱਡ ਕੇ ਪੌੜੀਆਂ ਢਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫ਼ਜ਼ਬੰਦੀ
ਆ ਸਤਿੰਦਰ ਸਰਤਾਜ ਵੀ ਗਾਉਣ ਲੱਗੇ
ਦਿਲਾਂ ਦੀ ਬਾਜ਼ੀ ਜਿੱਤ ਕੇ ਕਬੂਲੀ ਅਸੀਂ ਹਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਹਜ਼ਾਰਾਂ ਵਿਚੋਂ ਪੁੱਗਿਆ ਨਹੀਂ ਵਾਅਦਾ ਇਕ ਵਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਦਿਲਾਂ ਦੀ ਬਾਜ਼ੀ ਜਿੱਤ ਕੇ ਕਬੂਲੀ ਅਸੀਂ ਹਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਸੁਣਾਈਏ ਕਿਵੇਂ, ਦਿਖਾਈਏ ਕਿਵੇਂ
ਸੱਚੀ ਜੇ ਸੁਣੇਂਗਾ ਤਾਹੀਂ ਦੱਸੀਏ
ਪਤਾ ਨਾ ਲੱਗੇ, ਰਤਾ ਨਾ ਲੱਗੇ
ਗ਼ਮਗੀਨ ਹੋਈਏ ਜਾਂ ਫਿਰ ਹੱਸੀਏ
ਮੁਹੱਬਤਾਂ ਦੀ ਅਸਲੋਂ ਲਈ ਨਾ ਕਦੀ ਸਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਵੇ ਢੋਲਾ ਕਦੀ ਕਰਦੇ ਦਿਲਾਂ ਦਾ ਹੌਲਾ ਭਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਸਿਦਕਾਂ ਦੇ ਛਿੱਟੇ ਦਿੱਤੇ ਰੀਝਾਂ ਦੀ ਜ਼ਮੀਨ ਤੇ
ਖ਼ਵਾਹਿਸ਼ ਹਸੀਨ ਤੇ
ਪਤਾ ਨਹੀਂ ਸੀ ਇੰਜ ਸੋਕੇ ਪੈਣਗੇ ਯਕੀਨ ਤੇ
ਦਿਲ ਮਸਕੀਨ ਤੇ
ਤੂੰ ਮੇਲੇ ਵਿਚੋਂ, ਓਹ ਖੇਲਾਂ ਵਿਚੋਂ
ਤੱਕਦੀ ਪਈ ਏ ਸਾਨੂੰ ਸ਼ਾਮ ਵੇ
ਇਲਖਾਇਆ ਅਸੀਂ, ਛਪਾਇਆ ਅਸੀਂ ਰੂਹਾਂ
ਦੇ ਉੱਤੇ ਤਾਂ ਤੇਰਾ ਨਾਮ ਵੇ
ਪੁੱਜੇ ਨਾ ਕਿਤੇ ਟੱਕ ਲਈ ਖੜੇ ਆਂ ਵਿਚਕਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਓਹ ਤੇਰੇ ਅੱਗੇ ਸਾਰਾ ਕੁਝ ਦਿੱਤਾ ਮੈਂ ਖਿਲਾਰ
ਤੇਰੀਆਂ ਤਾਂ ਗੱਲਾਂ ਹੀ ਨੇ
ਤੇਰੇ ਬਾਰੇ ਸਾਨੂੰ ਪਤਾ ਲੱਗਿਆ ਜਹਾਨ ਤੋਂ
ਕਿਤੇ ਅਹਿਸਾਨ ਤੋਂ
ਚੰਗਾ ਹੁੰਦਾ ਦੱਸ ਦਿੰਦਾ ਆਪੇ ਹੀ ਜ਼ੁਬਾਨ ਤੋਂ
ਵਿਸਰੇ ਇਮਾਨ ਤੋਂ
ਨਾ ਸੋਚਿਆ ਸੀ, ਨਾ ਲੋਚਿਆ
ਐਦਾਂ ਦੇ ਵੀ ਆਉਣਗੇ ਹਾਲਾਤ ਵੇ
ਬਹਾਰਾਂ ਕੋਲੋਂ, ਪਿਆਰਾਂ ਕੋਲੋਂ
ਖਾਵਾਂਗੇ ਐਦਾਂ ਵੀ ਕਦੀ ਮਾਤ ਵੇ
ਪਤਾ ਏ ਸਾਨੂੰ ਕਰਦਾ ਏ ਓਦਾਂ ਹੀ ਖ਼ੁਆਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਵੇ ਢੋਲਾ ਕਦੀ ਕੀਤਾ ਹੀ ਨਹੀਂ ਰੂਹਾਂ ਤੋਂ ਪਿਆਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਇੱਕੋ ਹੀ ਸਵਾਲ ਸਦਾ ਸਾਰੀ ਕਾਇਨਾਤ ਨੂੰ
ਇਸ਼ਕ਼ੇ ਦੀ ਜ਼ਾਤ ਨੂੰ
ਅੰਬਰ ਤੇ ਧਰਤੀ ਦੀ ਸੱਚੀ ਮੁਲਾਕਾਤ ਨੂੰ
ਦਿਨ ਨੂੰ ਤੇ ਰਾਤ ਨੂੰ
ਕੀਤੇ ਨਹੀਂ ਜਾਂਦਾ! ਬਹਿਜਾ ਨਹੀਂ ਖੰਢਾ
ਵਕਤਾਂ ਦਾ ਪਹੀਆ ਘੁੰਮੀ ਜਾਂਦਾ
ਓਹ ਸੁਣੀ ਚੱਲ! ਦਿਲਾਂ ਦੀ ਗੱਲ!
ਜਜ਼ਬੇ ਜਗਾ ਲੈ ਕਿਤੋਂ ਗਾਂ ਦੇ
ਪੁੱਛਾਂਗੇ ਸਰਤਾਜ ਨੂੰ ਕਿਦਾਂ ਦੇ ਅਸਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਇਹ ਸੁਣ ਪਿੱਛੇ ਵੱਜਦੀ ਸੁਰੇਲੀ ਜਈ ਸਿਤਾਰ
ਓਹ ਤੇਰੀਆਂ ਤਾਂ ਗੱਲਾਂ ਹੀ ਨੇ
ਦਾਲ ਦਿਲਾਂ ਦੇ ਦਰਦਿਆਂ ਵੇਖ ਲੈ ਵੇ
ਦੂਣੇ ਦੁੱਖਾਂ ਨਾਲ ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਾਤ ਵਾਲੇ
ਉਹੀ ਹਿਜਰ ਦੇ ਲੰਬੂ ਮੰਗਾਉਣ ਲੱਗੇ
ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਚੋਟੀ ਛੱਡ ਕੇ ਪੌੜੀਆਂ ਢਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫ਼ਜ਼ਬੰਦੀ
ਆ ਸਤਿੰਦਰ ਸਰਤਾਜ ਵੀ ਗਾਉਣ ਲੱਗੇ