ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸਾਡਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ
ਹੋ…
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸਾਡਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ
ਰਿਸ਼ਮਾ ਨੇ, ਰਿਸ਼ਮਾ ਨੇ
ਹੋ ਰਿਸ਼ਮਾ ਨੇ ਦੁੱਧੀਆ ਜਿਹੀ
ਪਾਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ
ਉਹ ਤਾਂ ਹੋਰ ਹੀ ਜਹਾਨ ਸੀ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ, ਜਲਸਾ ਲਗਾਇਆ
ਜਲਸਾ ਲਗਾਇਆ
ਜਲਸਾ ਲਗਾਇਆ, ਜਲਸਾ ਲਗਾਇਆ
ਪਿਆਰ ਵਾਲੇ ਪਿੰਡ ਦੀਆਂ
ਮੇਹਕ ਦੀਆਂ ਜੂਹਾਂ
ਅੱਗੇ ਸੰਦਲੀ ਬਰੋਹਾਂ
ਤੇ ਬਿਲੋਰੀ ਦੇਹਲੀਜ਼ ਹੈ
ਪਿਆਰ ਵਾਲੇ ਪਿੰਡ ਦੀਆਂ
ਮੇਹਕ ਦੀਆਂ ਜੂਹਾਂ
ਸੰਦਲੀ ਬਰੋਹਾਂ
ਬਿਲੋਰੀ ਦੇਹਲੀਜ਼ ਹੈ
ਦਿਲਾਂ ਵਾਲੇ ਕਮਰੇ ‘ਚ
ਨੂਰ ਹੋਵੇਗਾ ਜੀ
ਹਾਂ ਜ਼ਰੂਰ ਹੋਵੇਗਾ
ਕਿ ਇਸ਼ਕ ਰੌਸ਼ਨੀ ਦੀ ਚੀਜ਼ ਹੈ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ, ਜਲਸਾ ਲਗਾਇਆ
ਹੋ ਜਲਸਾ ਲਗਾਇਆ
ਜਲਸਾ ਲਗਾਇਆ
ਹੋਏ ਹੋਏ ਹੋਏ ਹੋਏ
ਹੇ ਬੱਲੇ ਬੱਲੇ ਬੱਲੇ ਬੱਲੇ
ਸੁਣਿਆ ਕਿ ਤੇਰਾ
ਕਾਲੇ ਰੰਗ ਦਾ ਤਾਵੀਤ
ਵਿੱਚ ਸੰਭੇ ਹੋਏ ਨੇ ਗੀਤ
ਨੀ ਤੂੰ ਮਾਹੀ ਸਰਤਾਜ ਦੇ
ਹੋ…
ਸੁਣਿਆ ਕਿ ਤੇਰਾ
ਕਾਲੇ ਰੰਗ ਦਾ ਤਾਵੀਤ
ਸੰਭੇ ਹੋਏ ਨੇ ਗੀਤ
ਨੀ ਤੂੰ ਮਾਹੀ ਸਰਤਾਜ ਦੇ
ਹੋਵੇ ਤਾਂ ਜੇ ਹੋਵੇ
ਸੱਚੀ ਐਹੋ ਜਿਹੀ ਪ੍ਰੀਤ
ਇਹ ਮੁਹੱਬਤਾਂ ਦੀ ਰੀਤ
ਲੋਕੀ ਇਸੇ ਨੂੰ ਨਵਾਜ਼ਦੇ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸਾਡਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ
ਹੋਏ…
ਜਲਸਾ ਲਗਾਇਆ
ਹੋਏ… ਹੇ…
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ, ਜਲਸਾ ਲਗਾਇਆ
ਜਲਸਾ ਲਗਾਇਆ…