ਜੋ ਅੱਖੀਆਂ ’ਚ ਪਾਣੀ ਰੱਖਦੇ ਨੇ
ਓਹ ਲੋਕੀ ਕਿੱਧਾਂ ਹੱਸਦੇ ਨੇ
ਜੋ ਦਿਲ ’ਚੋਂ ਨਿਕਾਲੇ ਜਾਂਦੇ ਨੇ
ਓਹ ਲੋਕੀ ਕਿੱਥੇ ਵੱਸਦੇ ਨੇ
ਓਹਨਾਂ ਨੂੰ ਖਾਲੀ ਖਾਲੀ ਕਿਉਂ ਲੱਗਦਾ
ਸਾਰਾ ਜਹਾਨ ਤੇ ਸਾਰਾ ਆਸਮਾਨ
Allah ਨੂੰ ਗੱਲ ਦੱਸਦੇ ਨੇ ਓਹ ਸਾਰੀ
ਕਿਸੇ ਨੂੰ ਨਾ ਜੋ ਦੱਸਦੇ ਨੇ
ਜੋ ਅੱਖੀਆਂ ’ਚ ਪਾਣੀ ਰੱਖਦੇ ਨੇ
ਓਹ ਲੋਕੀ ਕਿੱਧਾਂ ਹੱਸਦੇ ਨੇ
ਜੋ ਦਿਲ ’ਚੋਂ ਨਿਕਾਲੇ ਜਾਂਦੇ ਨੇ
ਓਹ ਲੋਕੀ ਕਿੱਥੇ ਵੱਸਦੇ ਨੇ
ਦਿਲ ਤੋੜਨ ਵਾਲੇ ਕੋਲੋਂ
ਕਦੇ ਸਜ਼ਾ ਨਹੀਂ ਪੁੱਛੀ ਦੀ
ਤੇ ਛੱਡ ਜਾਣ ਵਾਲੇ ਤੋਂ
ਕਦੇ ਵਜ੍ਹਾ ਨਹੀਂ ਪੁੱਛੀ ਦੀ
ਜੋ ਆਖ਼ਰੀ ਸਾਹ ’ਤੇ ਹੋਵੇ
ਉਹਦਾ ਹਾਲ ਨਹੀਂ ਪੁੱਛੀ ਦਾ
ਕਿਸੇ ਆਸ਼ਿਕ਼ ਨੂੰ ਜੁਦਾਈਆਂ ਵਾਲਾ
ਸਾਲ ਨਹੀਂ ਪੁੱਛੀ ਦਾ
ਸਾਲ ਨਹੀਂ ਪੁੱਛੀ ਦਾ
ਓਹ ਹੱਸ ਹੱਸ ਜਰ ਜਾਂਦੇ ਨੇ ਸਦਾ
ਜੋ ਲੋਕੀ ਤਾਣੇ ਕੱਸਦੇ ਨੇ
ਜੋ ਅੱਖੀਆਂ ’ਚ ਪਾਣੀ ਰੱਖਦੇ ਨੇ
ਓਹ ਲੋਕੀ ਕਿੱਧਾਂ ਹੱਸਦੇ ਨੇ
ਜੋ ਦਿਲ ’ਚੋਂ ਨਿਕਾਲੇ ਜਾਂਦੇ ਨੇ
ਓਹ ਲੋਕੀ ਕਿੱਥੇ ਵੱਸਦੇ ਨੇ