ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਤੇਰੇ ਤੇ ਡੋਰਿਆਂ ਨੇ ਮੇਰੀਏ
ਨਾਦਾਨ ਜਿਹੀ ਆਸ ਹੈ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਸੂਰਜ ਨੂੰ ਫ਼ਿਕਰ ਹੈ ਸਾਡੀ
ਵੇਹਲੇ ਨੇ ਸ਼ਾਮਾਂ ਦੇ
ਉਪਰੋਂ ਸਿਰ ਨਾਵੇਂ ਹਨ ਨਹੀਂ
ਮੰਜ਼ਿਲ ਮੁਕਾਮਾਂ ਦੇ
ਸਫ਼ਰਾਂ ‘ਤੇ ਆ ਸੈਰਾਂ ‘ਤੇ ਨਹੀਂ
ਕਿ ਪਰਾਂ ‘ਤੇ ਆ ਤੈਰਾਂ ‘ਤੇ ਨਹੀਂ
ਕਰੀਏ ਹੁਣ ਓਹੋ ਜਿਹਾ
ਕਹਿਣਾ ਖੈਰਾਂ ‘ਤੇ
ਕਿ ਤੇਰੇ ਹੱਥਾਂ ‘ਚ
ਮੈਂ ਤਾਂ ਦੇਖੇ ਨਹੀਂ ਕਦੇ ਕੱਸੇ
ਤੇਰੇ ਤੇ ਡੋਰਿਆਂ ਨੇ ਮੇਰੀਏ
ਨਾਦਾਨ ਜਿਹੀ ਆਸ ਹੈ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਸੁਪਨੇ ਦੇ ਲਈ ਸੰਜੀਦਾ
ਹੋ ਜਾਵੇਂ ਕਾਸ਼ ਤੂੰ
ਜ਼ਿੰਦਗੀ ਦੇ ਨਾਲ ਇਸ ਤਰ੍ਹਾਂ
ਖੇਡੇਂ ਨਾ ਤਾਸ਼ ਤੂੰ
ਜਿਗਰੇ ਤੇਰੇ ਡਰਦੇ ਕਿਉਂ ਨਹੀਂ
ਸ਼ੱਕੋ-ਸ਼ੁਭਾ ਕਰਦੇ ਕਿਉਂ ਨਹੀਂ
ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉਂ
ਉਮੰਗਾਂ ਨੂੰ ਤਾਂ ਤੂੰ ਨੀ ਸਦਾ
ਮੋੜ ਦੇਂ ਇਹ ਹਾਸੇ
ਤੇਰੇ ਤੇ ਡੋਰਿਆਂ ਨੇ ਮੇਰੀਏ
ਨਾਦਾਨ ਜਿਹੀ ਆਸ ਹੈ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਉਮੀਦੋਂ ਲੰਮੀ ਕੋਈ ਵੀ
ਹੁੰਦੀ ਨਹੀਂ ਹੁੱਕ ਜਿਹੀ
ਰੱਖੀਏ ਮਹਿਫ਼ੂਜ਼ ਇਹ ਤਾਂ
ਨਾਜ਼ੁਕ ਮਲੂਕ ਜਿਹੀ
ਖੂਬੀ ਇਹਦੀ ਲਾ-ਸਾਨੀ ਹੈ
ਆ ਸਾਰੇਆਂ ਦਿਲ ਵੀਰਾਨੀ ਹੈ
ਬੇਸ਼ੱਕ ਹੈ ਮੁਨਾਫ਼ਾ ਭਾਵੇਂ ਹਾਨੀ ਹੈ
ਮਗਰ ਸਰਤਾਜ ਇਹ ਹੁਨਰ
ਵੰਡਣੇ ਪਤਾਸੇ
ਤੇਰੇ ਤੇ ਡੋਰਿਆਂ ਨੇ ਮੇਰੀਏ
ਨਾਦਾਨ ਜਿਹੀ ਆਸ ਹੈ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ
ਕਿ ਸਾਨੂੰ ਨਹੀਂ ਪਤਾ
ਇਹ ਰਾਹ ਜਾਂਦੇ ਕਿਹੜੇ ਪਾਸੇ