ਪੈਲੀ ਵਾਹੁੰਦਾ ਸਪੁੱਤਰ ਜ਼ਮੀਨ ਦਾ ਜੇ
ਦੂਰੋਂ ਬੋਲ ਸੁਣ ਕੇ ਓਹ ਬੇਤਾਬ ਹੋਇਆ
ਟੱਲੀ ਬਲਦ ਦੀ ਤੇ ਧਰਤੀ ਧੜਕਦੀ ‘ਚੋਂ
ਅਲ੍ਹੜ ਸੋਹਲ ਜਜ਼ਬਾਤਾਂ ਓਹ ਰਬਾਬ ਹੋਇਆ
ਆ ਲੱਗੀ ਨੈਣਾਂ ਨੂੰ ਚੇਟਕ ਦੀਦਾਰ ਦੀ ਤੇ
ਹੁਸਨ-ਓ-ਨੂਰ ਨੂੰ ਦੇਖਣ ਦਾ ਖ਼ਵਾਬ ਹੋਇਆ
ਇਹ ਤਾਂ ਰੂਹਾਂ ਦੀ ਮਹਿਕ ਨੂੰ ਭਾਲਦਾ ਜੀ
ਉਹ ਤਾਂ ਆਪੇ ਹੀ ਜਿਕਾਂ ਗੁਲਾਬ ਹੋਇਆ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਬੱਦਲਾਂ ਨੇ ਬੰਦੋਬਸਤ ਵੀ
ਕੀਤੇ ਨੇ ਉਮਡਾ ਸਾਰੇ
ਧੁੱਪ ਹੋਰੀ ਲਾਉਣ ਕਨਾਤਾਂ
ਮੌਸਮ ਵੀ ਗਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਏ ਜੋ ਵੀ ਆਲਮ ਬਣਿਆ
ਸਹਿਰਾ ਤਾਂ ਦਿਲ ਨੂੰ ਜਾਂਦਾ
ਹਸਰਤ ਚਾਂਦੋਇਆ ਤਾਣਿਆ
ਸਹਿਰਾ ਤਾਂ ਦਿਲ ਨੂੰ ਜਾਂਦਾ
ਏ ਜੋ ਵੀ ਆਲਮ ਬਣਿਆ
ਸਹਿਰਾ ਤਾਂ ਦਿਲ ਨੂੰ ਜਾਂਦਾ
ਹਸਰਤ ਚਾਂਦੋਇਆ ਤਾਣਿਆ
ਸਹਿਰਾ ਤਾਂ ਦਿਲ ਨੂੰ ਜਾਂਦਾ
ਜਜ਼ਬੇ ਨੂੰ ਸੁर्ख ਜਿਹਾ ਕੋਈ
ਜਾਮ ਪਹਿਨਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਅੰਬਰੋਂ ਕੋਈ ਨਗ਼ਮਾ ਆਇਆ
ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ
ਹਰਕਤ ਵਿਚ ਆ ਗਏ ਸਾਰੇ
ਅੰਬਰੋਂ ਕੋਈ ਨਗ਼ਮਾ ਆਇਆ
ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ
ਹਰਕਤ ਵਿਚ ਆ ਗਏ ਸਾਰੇ
ਲੱਗਦਾ ਆਸਾਂ ਦੇ ਰਾਹ ‘ਤੇ
ਮਹਿਕਾਂ ਛਿੜਕਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਸ਼ਾਇਰਾਂ ਨੂੰ ਖ਼ਾਸ ਤੌਰ ‘ਤੇ
ਇਸ ਮੌਕੇ ਸੱਦਿਆ ਲੱਗਦਾ
ਖ਼ਿਆਲਾਂ ਦਾ ਕੁੱਲ ਸ਼ਰਮਾਇਆ
ਪਾਉਣਾ ਤੇ ਲੱਧਿਆ ਲੱਗਦਾ
ਸ਼ਾਇਰਾਂ ਨੂੰ ਖ਼ਾਸ ਤੌਰ ‘ਤੇ
ਇਸ ਮੌਕੇ ਸੱਦਿਆ ਲੱਗਦਾ
ਖ਼ਿਆਲਾਂ ਦਾ ਕੁੱਲ ਸ਼ਰਮਾਇਆ
ਪਾਉਣਾ ਤੇ ਲੱਧਿਆ ਲੱਗਦਾ
ਸੁਣਿਓ ਸਰਤਾਜ ਹੋਰੀ ਵੀ
ਹੁਣ ਕੁਝ ਫ਼ਰਮਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਬੱਦਲਾਂ ਨੇ ਬੰਦੋਬਸਤ ਵੀ
ਕੀਤੇ ਨੇ ਉਮਡਾ ਸਾਰੇ
ਧੁੱਪ ਹੋਰੀ ਲਾਉਣ ਕਨਾਤਾਂ
ਮੌਸਮ ਵੀ ਗਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਪਨੇ ਰੰਗਵਾਉਣ ਲੱਗੇ ਨੇ
ਫੁੱਲ ਤੇ ਖੁਸ਼ਬੂ ਅੱਜ ਮਿਲ ਕੇ
ਮਹਿਫ਼ਲ ਕਰਵਾਉਣ ਲੱਗੇ ਨੇ