Rutba

Lyrics

Rutba

by Satinder Sartaj

Released: Unknown • 5 Views

ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ
ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ

ਕਿੱਥੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ

ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਉਦੋਂ ਦਿਲਦਾਰ ਨਹੀਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ

ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇ ਕਿੱਧਰੇ
ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇ ਕਿੱਧਰੇ

ਕਿੱਥੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ

ਰਾਂਝਣਾ ਵੇ ਚਾਹਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਇਹ ਸ਼ਰਾਰਤਾਂ ਕਰਾ ਕੇ ਲੰਘਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਂਹੀਓਂ ਤਾਂ ਤੈਥੋਂ ਐਨਾ ਕੁ ਇਸ਼ਾਰਾ ਮੰਗਦੇ

ਆ ਨਿਵੀਂ ਪਾ ਕੇ ਹੱਸਦੇ ਛਬੀਲੇਆ
ਜੇ ਅੱਖੀਆਂ ਮਿਲਾ ਲਵੇ ਕਿੱਧਰੇ
ਆ ਨਿਵੀਂ ਪਾ ਕੇ ਹੱਸਦੇ ਛਬੀਲੇਆ
ਜੇ ਅੱਖੀਆਂ ਮਿਲਾ ਲਵੇ ਕਿੱਧਰੇ

ਕਿੱਥੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ

ਖ਼ਵਾਬਾਂ ਤੇ ਖ਼ਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ‘ਚ ਜਤਾਉਣਾ ਹੱਕ ਵੇ
ਰੋਬ ਤੇਰਾ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾ ਕੇ ਵੇਖੇ ਜਦੋਂ ਇਕ ਟੱਕ ਵੇ

ਇਹ ਸੁਪਨੇ ਨੂੰ ਸੁਫ਼ਨੇ ‘ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿੱਧਰੇ
ਇਹ ਸੁਪਨੇ ਨੂੰ ਸੁਫ਼ਨੇ ‘ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿੱਧਰੇ

ਕਿੱਥੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਥੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇ ਕਿੱਧਰੇ